ਹੈਪੇਟਾਈਟਸ ਸੀ
ਵਾਰੇ ਦੀ ਥਾਂ ਬਾਰੇ ਕਰੋ

ਮੈਂ ਬਿਲਕੁਲ ਠੀਕ ਹਾਂ
ਟੈਸਟ ਕਰਵਾਓ
ਇਲਾਜ ਕਰਵਾਓ

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਲਈ ਕੋਈ ਵੈਕਸੀਨ ਮੌਜੂਦ ਨਹੀਂ ਹੈ, ਪਰ ਇਸ ਦਾ ਇਲਾਜ ਹੈ1

ਹੈਪੇਟਾਈਟਸ ਸੀ (ਕਾਲਾ ਪੀਲੀਆ) ਕਰਕੇ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਲੀਵਰ ਦਾ ਕੈਂਸਰ ਹੋ ਸਕਦਾ ਹੈ2

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਦੇ ਇਲਾਜ ਨਾਲ ਤੁਸੀਂ ਇਸ ਬਿਮਾਰੀ ਤੋਂ ਮੁਕਤ ਹੋ ਸਕਦੇ ਹੋ3

ਲੀਵਰ ਦੀ ਮਹੱਤਤਾ4

ਲੀਵਰ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਦਰੂਨੀ ਅੰਗ ਹੁੰਦਾ ਹੈ ਅਤੇ ਚੰਗੀ ਸਿਹਤ ਲਈ ਮਹੱਤਵਪੂਰਣ ਹੁੰਦਾ ਹੈ। ਲੀਵਰ 500 ਤੋਂ ਵੱਧ ਕੰਮ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:

 • ਪਿੱਤ ਦਾ ਉਤਪਾਦਨ, ਜੋ ਪਾਚਨ ਦੌਰਾਨ ਚਰਬੀ ਘੱਟ ਕਰਦਾ ਹੈ।
 • ਕੋਲੇਸਟ੍ਰੋਲ ਅਤੇ ਖਾਸ ਪ੍ਰੋਟੀਨ ਦਾ ਉਤਪਾਦਨ, ਜੋ ਸਰੀਰ ਵਿੱਚ ਚਰਬਿ ਲਿਜਾਣ ਵਿੱਚ ਮਦਦ ਕਰਦਾ ਹੈ।
 • ਪਲਾਜ਼ਮਾ ਜੋ ਕਿ ਖੂਨ ਦਾ ਜਰੂਰੀ ਭਾਗ ਹੈ ਉਸ ਲਈ ਕੁੱਝ ਖਾਸ ਪ੍ਰੋਟੀਨਾਂ ਦਾ ਉਤਪਾਦਨ।
 • ਵਾਧੂ ਗਲੂਕੋਜ਼ ਨੂੰ ਗਲਾਈਕੋਜਨ (ਊਰਜਾ ਸਟੋਰੇਜ) ਵਿੱਚ ਬਦਲਣਾ
 • ਖੂਨ ਵਿੱਚ ਗੁਲੂਕੋਜ਼ ਅਤੇ ਅਮੀਨੋ ਐਸਿਡ ਦੇ ਪੱਧਰਾਂ ਦਾ ਨਿਯੰਤਰਨ।
 • ਖੂਨ ਵਿੱਚੋਂ ਵੱਖ-ਵੱਖ ਦਵਾਈਆਂ ਅਤੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕਢੱਣਾ।
 • ਹੀਮੋਗਲੋਬਿਨ ਅਤੇ ਆਇਰਨ ਸਟੋਰੇਜ।
 • ਅਜਿਹੇ ਕਾਰਕਾਂ ਦਾ ਉਤਪਾਦਨ ਕਰਨਾ ਜੋ ਕਿ ਖੁਨ ਦਾ ਥੱਕਾ ਬਣਾਉਣ ਵਿੱਚ ਮਦਦ ਕਰਦੇ ਹਨ।
 • ਖੂਨ ਵਿੱਚ ਕੁੱਝ ਖ਼ਾਸ ਪ੍ਰਤੀਰੋਧਕ ਕਾਰਕ ਪੈਦਾ ਕਰਕੇ ਅਤੇ ਖੂਨ ਦੇ ਪ੍ਰਵਾਹ ਤੋਂ ਬੈਕਟੀਰੀਆ ਕੱਢ ਕੇ ਬਿਮਾਰੀ ਨਾਲ ਲੜਨ ਵਿੱਚ ਮਦਦ ਕਰਨਾ।

ਹੈਪੇਟਾਈਟਿਸ ਕੀ ਹੈ?

"ਹੈਪੇਟਾਈਟਿਸ" ਦਾ ਅਰਥ ਹੈ ਲੀਵਰ ਦੀ ਸੋਜ। ਜ਼ਿਆਦਾ ਸ਼ਰਾਬ ਪੀਣਾ, ਜ਼ਹਿਰੀਲੀਆਂ ਦਵਾਈਆਂ, ਕੁੱਝ ਦਵਾਈਆਂ, ਅਤੇ ਕੁਝ ਖਾਸ ਮੈਡੀਕਲ ਹਾਲਤਾਂ ਕਰਕੇ ਹੈਪੇਟਾਈਟਿਸ ਹੋ ਸਕਦਾ ਹੈ। ਹਾਲਾਂਕਿ, ਅਕਸਰ ਹੈਪੇਟਾਈਟਿਸ ਹੋਣ ਦਾ ਸਭ ਤੋਂ ਵੱਡਾ ਕਾਰਨ ਵਾਇਰਸ ਕਾਰਨ ਹੁੰਦਾ ਹੈ।2

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਕੀ ਹੈ?

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਇੱਕ ਵਾਇਰਸ ਹੈ, ਜਿਸ ਨੂੰ ਸਖੇਪ ਵਿੱਚ ਐਚਸੀਵੀ ਕਿਹਾ ਜਾਂਦਾ ਹੈ। ਐਚਸੀਵੀ ਲੀਵਰ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਜਿਸ ਦੇ ਨਤੀਜੇ ਵੱਜੋਂ ਹੈਪੇਟਾਈਟਿਸ ਹੋ ਸਕਦਾ ਹੈ। ਹੈਪੇਟਾਈਟਿਸ ਸੀ (ਕਾਲਾ ਪੀਲੀਆ) ਦੀ ਬਿਮਾਰੀ ਹੋਣ ਦੇ ਪਹਿਲੇ ਛੇ ਮਹੀਨਿਆਂ ਨੂੰ ਗੰਭੀਰ ਹੈਪੇਟਾਈਟਿਸ ਸੀ (ਕਾਲਾ ਪੀਲੀਆ) ਕਹਿੰਦੇ ਹਨ।2 ਗੰਭੀਰ ਐਚਸੀਵੀ ਵਾਲੇ ਲਗਭਗ 25% ਲੋਕ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।5 ਗੰਭੀਰ ਹੈਪੇਟਾਈਟਿਸ ਦੌਰਾਨ ਬਿਮਾਰੀ ਦੀ ਗੰਭੀਰਤਾ ਮਾਮੂਲੀ ਲਛਣਾਂ ਤੋਂ ਲੈਕੇ ਹਸਪਤਾਲ ਵਿੱਚ ਦਾਖਲ ਹੋਣ ਤੱਕ ਹੋ ਸਕਦੀ ਹੈ।2
ਲਗਭਗ 75% ਤੀਬਰ ਐਚਸੀਵੀ ਬਿਮਾਰੀ ਵਾਲੇ ਲੋਕ ਪੁਰਾਣੀ ਬਿਮਾਰੀ ਜਾਂ ਸਦੀਵੀ ਬਿਮਾਰੀ ਦੇ ਸ਼ਿਕਾਰ ਹੁੰਦੇ ਹਨ। ਜਦੋਂ ਤੱਕ ਦਵਾਈਆਂ ਨਾਲ ਸਫਲਤਾਪਰੂਵਕ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਸਦੀਵੀ ਕਾਲੇ ਪੀਲੀਏ ਕਰਕੇ ਸਿਰੋਸਿਸ (ਸਕਾਰਿੰਗ), ਲੀਵਰ ਦਾ ਕੈਂਸਰ ਅਤੇ ਲੀਵਰ ਫੇਲ੍ਹ ਹੋ ਸਕਦਾ ਹੈ।

ਭਾਰਤ ਵਿੱਚ ਐਚਸੀਵੀ ਦੇ ਕੀ ਹਾਲਾਤ ਹਨ?

ਭਾਰਤ ਵਿੱਚ 100 ਵਿੱਚੋਂ ਲਗਭਗ 1 ਵਿਅਕਤੀ ਐਚਸੀਵੀ ਤੋਂ ਪੀੜਤ ਹੋ ਸਕਦਾ ਹੈ। ਇਹ ਅਨੁਮਾਨ ਹੈ ਕੀ ਭਾਰਤ ਵਿੱਚ 2014 ਵਿੱਚ 2,88,000 ਨਵੇਂ ਐਚਸੀਵੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਹਰ ਸਾਲ ਐਚਸੀਵੀ ਤੋਂ 96,000 ਮੌਤਾਂ ਹੋਣ ਦਾ ਅਨੁਮਾਨ ਹੈ।6-8

ਐਚਸੀਵੀ ਤੁਹਾਡੇ ਲੀਵਰ ਤੇ ਕੀ ਪ੍ਰਭਾਵ ਪਾਉਂਦਾ ਹੈ?

ਐਚਸੀਵੀ ਨਾਲ ਹੋਣ ਵਾਲਾ ਪ੍ਰਭਾਵ

ਸਿਹਤਮਦ ਲੀਵਰ

ਜਦੋਂ ਵੀ ਲੀਵਰ ਖਰਾਬ ਹੁੰਦਾ ਹੈ ਤਾਂ ਇੱਕ ਸਿਹਤਮਦ ਲੀਵਰ ਆਪਣੇ ਆਪ ਠੀਕ ਹੋਣ ਜਾਂ ਮੁੜ ਪੈਦਾ ਹੋਣ ਦੇ ਯੋਗ ਹੁੰਦਾ ਹੈ। ਇਹ ਤੁਹਾਡੇ ਖ਼ੂਨ ਨੂੰ ਫਿਲਟਰ ਕਰਨ, ਪੋਸ਼ਕ ਤੱਤਾਂ ਨੂੰ ਸੰਸਾਧਿਤ ਕਰਨ ਅਤੇ ਬਿਮਾਰੀ ਨਾਲ ਲੜਨ ਦਾ ਕੰਮ ਕਰਦਾ ਹੈ।2,9

ਫਾਈਬਰੋਸਿਸ

ਲੀਵਰ ਦੀ ਬਿਮਾਰੀ ਵਿੱਚ, ਸੁਜੇ ਹੋਏ ਲੀਵਰ ਤੇ ਖਰੀਂਡ ਪੈਣਾ। ਇਹ ਖਰੀਂਡ ਵਾਲਾ ਟਿਸ਼ੂ ਵਧਦਾ ਜਾਂਦਾ ਹੈ ਅਤੇ ਸਿਹਤਮਦ ਲੀਵਰ ਟਿਸ਼ੂ ਦੀ ਥਾਂ ਲੈ ਲੈਂਦਾ ਹੈ। ਇਸ ਪ੍ਰਕਿਰਿਆ ਨੂੰ ਫਾਈਬਰੋਸਿਸ ਕਿਹਾ ਜਾਂਦਾ ਹੈ। ਇਸ ਪੜਾਅ ‘ਤੇ, ਤੁਹਾਡਾ ਲੀਵਰ ਸਿਹਤਮਦ ਲੀਵਰ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਹੈ।9

ਸਿਰੋਸਿਸ

ਸਿਰੋਸਿਸ ਲੀਵਰ ਦਾ ਖਰੀਂਡ ਹੁੰਦਾ ਹੈ ਜਿੱਥੇ ਸਖਤ ਖਰੀਂਡ ਵਾਲਾ ਟਿਸ਼ੂ ਨਰਮ ਸਿਹਤਮਦ ਟਿਸ਼ੂ ਦੀ ਥਾਂ ਲੈ ਲੈਂਦਾ ਹੈ। ਜੇਕਰ ਇਸ ਪੜਾਅ ‘ਤੇ ਸਿਰੋਸਿਸ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਸਹੀ ਢਗ ਨਾਲ ਕੰਮ ਨਹੀਂ ਕਰ ਸਕਦਾ ਅਤੇ ਇਸ ਨਾਲ ਲੀਵਰ ਫੇਲ੍ਹ ਹੋ ਸਕਦਾ ਹੈ।9

ਕਾਰਸੀਨੋਮਾ

ਹੈਪੇਟੋਸੈਲੁਲਰ ਕਾਰਸੀਨੋਮਾ (ਐਚਸੀਸੀ) ਜਾਂ ਲੀਵਰ ਕੈਂਸਰ ਸਭ ਤੋਂ ਆਮ ਕਿਸਮ ਦਾ ਮੁੱਢਲਾ ਲੀਵਰ ਕੈਂਸਰ ਹੁੰਦਾ ਹੈ। ਲੀਵਰ ਵਿੱਚ ਸ਼ੁਰੂ ਹੋਣ ਵਾਲੇ ਕੈਂਸਰ ਨੂੰ ਪ੍ਰਾਇਮਰੀ ਲੀਵਰ ਕੈਂਸਰ ਕਿਹਾ ਜਾਂਦਾ ਹੈ। ਜੇਕਰ ਇਸ ਪੜਾਅ ਤੇ ਸਿਰੋਸਿਸ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਸਹੀ ਢਗ ਨਾਲ ਕੰਮ ਨਹੀਂ ਕਰ ਸਕਦਾ ਅਤੇ ਇਹ ਲੀਵਰ ਵਿੱਚ ਖਰਾਬ ਸੈੱਲਾਂ ਦਾ ਵਿਕਾਸ ਅਤੇ ਪਸਾਰ ਹੈ। 10

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਹੋਣ ਦਾ ਖਤਰਾ ਕਿਸ ਨੂੰ ਹੁੰਦਾ ਹੈ?

ਜਦੋਂ ਹੈਪੇਟਾਈਟਿਸ ਸੀ ਤੋਂ ਪੀੜਤ ਵਿਅਕਤੀ ਦਾ ਖੂਨ ਤੁਹਾਡੇ ਸਰੀਰ ਵਿੱਚ ਜਾਂਦਾ ਹੈ ਤਾਂ ਤੁਸੀਂ ਵੀ ਇਸ ਤੋਂ ਪੀੜਤ ਹੋ ਸਕਦੇ ਹੋ। ਇਹ ਹੋ ਸਕਦਾ ਹੈ ਜੇਕਰ:

ਤੁਸੀਂ ਇੱਕ ਬਿਮਾਰੀ ਵਾਲੇ ਵਿਅਕਤੀ ਵੱਲੋਂ ਵਰਤੀਆਂ ਗਈਆਂ ਸੂਈਆਂ ਦੀ ਵਰਤੋਂ ਕਰਦੇ ਹੋ।2,11-13

ਤੁਸੀਂ 2001 ਤੋਂ ਪਹਿਲਾਂ ਖ਼ੂਨ ਚੜ੍ਹਾਇਆ ਹੈ, ਜਦੋਂ ਹੈਪੇਟਾਈਟਿਸ ਸੀ (ਕਾਲਾ ਪੀਲੀਆ) ਜਾਂ ਹੋਰ ਬਿਮਾਰੀਆਂ ਲਈ ਖੂਨ ਦੀ ਨਿਯਮਤ ਜਾਂਚ ਨਹੀਂ ਕੀਤੀ ਜਾਂਦੀ ਸੀ।1,2,11-13

ਤੁਹਾਡੇ ਜਨਮ ਵੇਲੇ ਤੁਹਾਡੀ ਮਾਂ ਹੈਪੇਟਾਈਟਿਸ ਸੀ (ਕਾਲਾ ਪੀਲੀਆ) ਤੋਂ ਪੀੜਤ ਸੀ (ਮਾਂ ਤੋਂ ਬੱਚੇ ਨੂੰ ਬਿਮਾਰੀ ਹੋਣ ਦੀ ਸੰਭਾਵਨਾ 5% ਹੁੰਦੀ ਹੈ)।1,2,11-13

ਤੁਸੀਂ ਅਜਿਹੀ ਸੁਈ ਨਾਲ ਟੈਟੂ ਬਣਵਾਇਆ ਹੈ ਜਾਂ ਛੇਕ ਕਰਵਾਇਆ ਹੈ, ਜੋ ਪੂਰੀ ਤਰਾਂ ਸਾਫ ਨਹੀਂ ਸੀ ਅਤੇ ਜਿਸ ਦੀ ਵਰਤੋਂ ਇੱਕ ਬਿਮਾਰੀ ਵਾਲੇ ਵਿਅਕਤੀ ਲਈ ਕੀਤੀ ਗਈ ਸੀ।1,2,11-13

ਜੇ ਤੁਹਾਨੂੰ ਸੁਈ ਜੋ ਕਿ ਬਿਮਾਰੀ ਵਾਲੇ ਬੰਦੇ ਨੇ ਵਰਤੋਂ ਕੀਤੀ ਹੋਵੇ ਅਤੇ ਤੁਹਾਨੂੰ ਗਲਤੀ ਨਾਲ ਲੱਗ ਜਾਵੇ।1,2,11-13

ਕਿਸੇ ਬਿਮਾਰੀ ਵਾਲੇ ਵਿਅਕਤੀ ਦਾ ਰੇਜ਼ਰ ਜਾਂ ਟੁੱਥਬੁਰਸ਼ ਵਰਤਿਆ ਹੈ।1,2,11

ਕੀ ਤੁਹਾਡਾ ਕਦੇ ਵੀ ਹੇਮੋਡਾਇਲਸਿਸ ਹੋਇਆ ਹੈ।2,12

ਕੀ ਤੁਸੀਂ ਕਦੇ ਜੇਲ੍ਹ ਵਿੱਚ ਕੰਮ ਕੀਤਾ ਹੈ ਜਾਂ ਜੇਲ੍ਹ ਕੱਟੀ ਹੈ?2,12

ਲਿੰਗਕ ਸੰਬੰਧਾਂ ਨਾਲ ਹੈਪੇਟਾਈਟਸ ਸੀ ਹੋਣ ਦੀ ਸਭਾਵਨਾ ਬਹੁਤ ਘੱਟ ਹੁੰਦੀ ਹੈ।1,2,11-13

ਖੁਰਾਕ ਸੰਬੰਧੀ ਆਮ ਸਲਾਹ

ਤੁਹਾਡੀ ਖੁਰਾਕ ਵਿੱਚ ਨਿਯਮਤ ਅਤੇ ਸੰਤੁਲਿਤ ਭੋਜਨ ਸ਼ਾਮਲ ਹੋਣਾ ਚਾਹੀਦਾ ਹੈ ਜਿਵੇਂ:14

 • ਸਾਬਤ ਅਨਾਜ ਦੀ ਰੋਟੀ ਅਤੇ ਅਨਾਜ
 • ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਜਿਵੇਂ ਮੀਟ, ਮੱਛੀ, ਅਖਰੋਟ, ਆਂਡੇ ਅਤੇ ਦੁੱਧ ਤੋਂ ਬਣੇ ਉਤਪਾਦ।
 • ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲ
 • ਬਹੁਤ ਸਾਰਾ ਪਾਣੀ (ਦਿਨ ਵਿੱਚ ਘੱਟ ਤੋਂ ਘੱਟ 6 ਤੋਂ 8 ਗਲਾਸ)।

ਇਨ੍ਹਾਂ ਦੀ ਵਰਤੋਂ ਘੱਟ ਕਰੋ ਜਾਂ ਇਨ੍ਹਾਂ ਦੀ ਵਰਤੋਂ ਤੋਂ ਬਚੋ:

 • ਖੁਰਾਕ ਵਿੱਚ ਵਧੇਰੇ ਲੂਣ, ਖਡ ਅਤੇ ਚਰਬੀ।
 • ਸ਼ਰਾਬ ਦੀ ਵਰਤੋਂ

ਹੈਪੇਟਾਈਟਿਸ ਸੀ (ਕਾਲਾ ਪੀਲੀਆ) ਕਿਵੇਂ ਨਹੀਂ ਫੈਲਦਾ ਹੈ?

ਬਿਮਾਰੀ ਵਾਲੇ ਵਿਅਕਤੀ ਨਾਲ ਹੱਥ ਮਿਲਾਉਣਾ ਜਾਂ ਹੱਥ ਫੜਨਾ1,15-16

ਮਾਂ ਦਾ ਦੁੱਧ, ਭੋਜਨ ਜਾਂ ਪਾਣੀ ਰਾਹੀਂ1,15

ਖਘ ਅਤੇ ਛਿੱਕ ਮਾਰਨਾ1-16

ਸਵਿਮਿਗ ਪੂਲ ਦੀ ਸਾਂਝੀ ਵਰਤੋਂ1-16

ਗਲੇ ਲੱਗਣਾ, ਚੁਮਣਾ ਅਤੇ ਇੱਕ-ਦੂਜੇ ਨਾਲ ਸੌਣਾ1-16

ਭਾਂਡਿਆਂ ਦੀ ਸਾਂਝੀ ਵਰਤੋਂ ਕਰਨਾ, ਇੱਕੋ ਹੀ ਗਲਾਸ ਤੋਂ ਪਾਣੀ ਪੀਣਾ1-16

ਇੱਕੋ ਹੀ ਟਾਇਲਟ ਅਤੇ ਬਾਥਰੂਮ ਦੀ ਵਰਤੋਂ ਕਰਨਾ1-16

ਕੱਪੜੇ ਸਾਂਝੇ ਕਰਨਾ1-16

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਐਚਸੀਵੀ ਹੈ?

ਤੁਹਾਨੂੰ ਐਚਸੀਵੀ ਹੈ ਜਾਂ ਨਹੀਂ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਟੈਸਟ ਕਰਵਾਉਣਾ। ਡਾਕਟਰ ਦੋ ਕਿਸਮ ਦੇ ਟੈਸਟਾਂ ਦੀ ਵਰਤੋਂ ਕਰਕੇ ਐਚਸੀਵੀ ਦਾ ਇਲਾਜ਼ ਕਰਦੇ ਹਨ।2,11

 • a. ਟੈਸਟ ਜਿਸ ਨਾਲ ਖ਼ੂਨ ਵਿੱਚ ਐਂਟੀਬਾਡੀਜ਼ ਦੀ ਜਾਂਚ ਕੀਤੀ ਜਾਂਦੀ ਹੈ ਇਹ ਪ੍ਰਤੀਰੋਧ ਪ੍ਰਣਾਲੀ ਦੁਆਰਾ ਵਾਇਰਸ ਦੀ ਪ੍ਰਤਿਕ੍ਰਿਆ ਵਿੱਚ ਬਣਾਏ ਜਾਂਦੇ ਪ੍ਰੋਟੀਨ ਹਨ।2,11
 • b. ਟੈਸਟ ਜੋ ਵਾਇਰਸ ਵੱਲੋਂ ਬਣਾਏ ਆਰਏਐਨਏ ਨਾਂ ਦੇ ਪਦਾਰਥ ਦੀ ਜਾਂਚ ਕਰਦਾ ਹੈ।2-11

ਜ਼ਿਆਦਾਤਰ ਲੋਕਾਂ ਜਿਹਨਾਂ ਦਾ ਐਂਟੀਬਾਡੀ ਟੈਸਟ ਨਕਾਰਾਤਮਕ ਆਉਂਦਾ ਹੈ, ਉਹਨਾਂ ਨੂੰ ਐਚਸੀਵੀ ਬਿਮਾਰੀ ਨਹੀਂ ਹੁੰਦੀ ਹੈ ਅਤੇ ਉਨ੍ਹਾਂ ਨੂੰ ਵਾਧੂ ਟੈਸਟ ਕਰਵਾਉਣ ਦੀ ਲੋੜ ਨਹੀਂ ਹੁੰਦੀ।11

ਖਡਣ:

ਇੱਥੇ ਦਿੱਤੀ ਗਈ ਸਮੱਗਰੀ ਦਾ ਮੰਤਵ ਸਿਰਫ ਅਤੇ ਸਿਰਫ ਹੈਪੇਟਾਈਟਸ ਸੰਬੰਧੀ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕਰਨਾ ਹੈ। ਤੀਜੀ-ਧਿਰ ਲਈ ਕੋਈ ਵੀ ਹਵਾਲਾ ਅਤੇ/ਜਾਂ ਕੋਈ ਲਿੰਕ, Mylan ਵੱਲੋਂ ਸਮਰਥਨ ਜਾਂ ਵਾਰੰਟੀ ਨਹੀਂ ਹੈ। ਹਾਲਾਂਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਵਿੱਚ ਸ਼ਾਮਲ ਜਾਣਕਾਰੀ ਸਹੀ ਅਤੇ ਬਿਲਕੁਲ ਨਵੀਂ ਹੋਵੇ, Mylan ਇੱਥੇ ਵਿਸਥਾਰ ਵਿੱਚ ਦਿੱਤੀ ਗਈ ਸਮੱਗਰੀ ਰਾਹੀਂ ਅੱਗੇ ਵੰਡੀ ਗਈ ਕਿਸੇ ਵੀ ਕਿਸਮ ਦੀ ਜਾਣਕਾਰੀ ਦੀ ਸਪਸ਼ਟਤਾ ਦੀ ਕੋਈ ਨੁਮਾਇੰਦਗੀ ਨਹੀਂ ਕਰਦਾ ਹੈ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਸ ਨੂੰ ਇੱਥੇ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਹੁੰਦੀ ਗਲਤੀ, ਭੁੱਲ ਅਤੇ ਕਾਨੂੰਨੀ ਜਾਂ ਹੋਰ ਨਤੀਜਿਆਂ ਲਈ, ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ ਅਤੇ ਇਸ ਕਰਕੇ ਪੈਦਾ ਹੁੰਦੀ ਕਿਸੇ ਵੀ ਦੇਣਦਾਰੀ ਦਾ ਖੰਡਨ ਕਰਦਾ ਹੈ।

ਹੈਪੇਟਾਈਟਸ ਬਾਰੇ ਵਧੇਰੇ ਜਾਣਨ ਲਈ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਸੰਪਰਕ ਕਰੋ। ਤੁਹਾਡਾ ਡਾਕਟਰ ਹੀ ਤੁਹਾਨੂੰ ਬਿਹਤਰ ਸਲਾਹ ਦੇ ਸਕਦਾ ਹੈ। ਇੱਥੇ ਦਿੱਤੀ ਗਈ ਜਾਣਕਾਰੀ ਤੁਹਾਡੇ ਡਾਕਟਰ ਵੱਲੋਂ ਦਿੱਤੀ ਜਾਂਦੀ ਡਾਕਟਰੀ ਸਲਾਹ ਦਾ ਵਿਕਲਪ ਨਹੀਂ ਹੈ।

References:

 1. 1. NHS Hepatitis C Symptoms. Available from: http://www.nhs.uk/Conditions/Hepatitis-C/Pages/Symptoms aspx. Accessed on 22nd February 2015.
 2. 2. CDC, Hepatitis C General information. Available from: http://www.cdc.gov/hepatitis/HCV/PDFs/HepCZGeneralFactSheet.pdf. Accessed on 22nd March 2015.
 3. 3. Treatment of Hepatitis C Up to date. Available at https://www.uptodate.com/contents/hepatitis-c-beyond-thebasics#H17555986. Accessed on 17th Dec 2018.
 4. 4. Health library. Liver Anatomy and Functions. Johns Hopkins Medicine. Available at https://www.hopkingmedicine.org/healthbrary/conditions/liverbillary_and_pancreatic_disorders/liver_anatomy_and_functions_85,P00676. Accessed on 26th Dec. 2018.
 5. 5. Behzad Hajarizadeh, Jason Grebely. Gregory J. Dore. Epideminology and natural history of HCV infection. Nat Rev Gastroentrola Hepatol 2013;10(9):553-62.
 6. 6. Puri P. Anand AC, Saraswat VA, Acharya SK, Dhiman RK, Aggrawal R. et. at. Consensus Statement of HCV Task Force of the Indian National Association for Study of the Liver (NASL). Part I: Status Report of HCV infection in India. J Clin Exp. Hepatol 2014;4(2):106-116.
 7. 7. Dhiman RK. Future of therapy for Hepatitis C in India. A matter of Accessibility and Affordibility ? J Clin Exp Hepatol 2014:4(2) 85-6.
 8. 8. Amirthalingam R and Pavalakodi VN. Prevalence of HIV 1, HCV and HBV infections among inhabitants in Chennai City at Hi-tech Center, Tamil-Nadu-India Medical Science 2013;3(8)24-28.
 9. 9. The progression of Liver Disease. American Liver Foundation. Available at https://liverfoundation.org./forpatients/about the-river/the-progression-of-river-disease/#1503432164252-f19f7e9c-0374. Accessed on 20th Dec 2018.
 10. 10. Liver Cancer American Liver Foundation. Available at https://liverfoundation.org/for/patients/about-the-river/disease-of the liver/liver-cancer/ Accessed on 20th Dec 2018.
 11. 11. Chopra S. Patient education: Hepatitis C (Beyond the Basics) Up To Date. Available from http://www.uptodate.com/contents/hepatitis-c-beyond-the basics. Accessed on 22nd March 2015.
 12. 12. NIH. What I need to know about Hepatitis C. Available from http://www.niddk.nih.gov/health/information/health - topics/liver-disease/hepatitis-c-Pages/ez.aspx. Accessed on 22nd March 2014.
 13. 13. CDC Hepatitis C Information for the Public. Available from : http://www.cdc.gov/hepatitis/c/cfaq.htm.
 14. 14. Viral Hepatitis, Diet and Nutrition: Entire Lesson. United States Department of Veterans Affairs. Available at https://www.hepatitis.va.gov/patient/daily/diet/single-page.asp. Accessed on 26th Dec 2018.
 15. 15. Hepatitis C. Key Facts World Health Organization, Retrieved from https://www.who.int/news-room/factsheets/detail/hepatitis-c. Accessed on 11th Dec 2018.
 16. 16. How hepatitis C is not transmitted. Hepatitis C: Transmission and prevention. infohep. Available at http://www.infohep.org/How-hepatitis-C-is-not-transmitted/page/2620968. Accessed on 11th Dec. 2018.